ਬ੍ਰੈਸਟ ਕੈਂਸਰ ਸੁਸਾਇਟੀ ਆਫ ਕਨੇਡਾ ਬਾਰੇ

ਅਕਤੂਬਰ ਅੰਤਰਰਾਸ਼ਟਰੀ ਛਾਤੀ ਕੈਂਸਰ ਜਾਗਰੂਕਤਾ ਮਹੀਨਾ ਹੈ।

ਬ੍ਰੈਸਟ ਕੈਂਸਰ ਸੁਸਾਇਟੀ ਆਫ ਕਨੇਡਾ

ਛਾਤੀ ਦੇ ਕੈਂਸਰ ਬਾਰੇ

ਸਾਡਾ ਕੰਮ

ਦਾਨ ਕਰੋ

ਅਕਤੂਬਰ ਅੰਤਰਰਾਸ਼ਟਰੀ ਛਾਤੀ ਕੈਂਸਰ ਜਾਗਰੂਕਤਾ ਮਹੀਨਾ ਹੈ।

ਇੱਕ ਵਿਅਕਤੀਗਤ ਡਿਜਿਟਲ ਗੁਲਾਬੀ ਰਿਬਨ ਬਣਾਕੇ ਛਾਤੀ ਦੇ ਕੈਂਸਰ ਸਬੰਧੀ ਜੀਵਨ-ਰੱਖਿਅਕ ਖੋਜ ਲਈ ਆਪਣਾ ਸਮਰਥਨ ਦਿਖਾਓ – ਇੱਕ ਉੱਤਰਜੀਵੀ ਵਜੋਂ ਜਾਂ ਕਿਸੇ ਅਜ਼ੀਜ਼ ਦੀ ਯਾਦ ਵਿੱਚ ਜਾਂ ਸਨਮਾਨ ਵਿੱਚ। ਦੂਜਿਆਂ ਨੂੰ ਦਾਨ ਕਰਨ ਲਈ ਅਤੇ ਉਨ੍ਹਾਂ ਨੂੰ ਆਪਣੇ ਡਿਜਿਟਲ ਗੁਲਾਬੀ ਰਿਬਨ ਬਣਾਉਣ ਲਈ ਸੱਦਾ ਦੇਣ ਲਈ ਤੁਹਾਡਾ ਰਿਬਨ ਸੋਸ਼ਲ ਮੀਡੀਆ 'ਤੇ ਛਾਪਿਆ ਜਾਂ ਸਾਂਝਾ ਕੀਤਾ ਜਾ ਸਕਦਾ ਹੈ।

ਦਾਨ ਕਰਨ ਅਤੇ ਆਪਣਾ ਡਿਜਿਟਲ ਗੁਲਾਬੀ ਰਿਬਨ ਬਣਾਉਣ ਲਈ ਅੱਜ ਹੀ DressForTheCause.ca 'ਤੇ ਜਾਓ!

ਬ੍ਰੈਸਟ ਕੈਂਸਰ ਸੁਸਾਇਟੀ ਆਫ ਕਨੇਡਾ

ਬ੍ਰੈਸਟ ਕੈਂਸਰ ਸੁਸਾਇਟੀ ਆਫ਼ ਕਨੇਡਾ, (ਬੀਸੀਐਸਸੀ) ਇੱਕ ਰਜਿਸਟਰਡ, ਰਾਸ਼ਟਰੀ ਗੈਰ-ਮੁਨਾਫ਼ਾ ਸੰਸਥਾ ਹੈ ਜੋ 1991 ਤੋਂ ਛਾਤੀ ਦੇ ਕੈਂਸਰ ਦੀ ਖੋਜ ਦੁਆਰਾ ਜਾਨਾਂ ਬਚਾਉਣ ਲਈ ਸਮਰਪਿਤ ਹੈ| ਅਸੀਂ ਛਾਤੀ ਦੇ ਕੈਂਸਰ ਦੀ ਜਾਂਚ, ਇਲਾਜ ਅਤੇ ਰੋਕਥਾਮ ਲਈ ਮਰੀਜ਼ਾਂ ’ਤੇ ਕੇਂਦ੍ਰਿਤ ਖੋਜ ਲਈ ਪੈਸਾ ਇਕੱਠਾ ਕਰਦੇ ਹਾਂ| ਬੀਸੀਐਸਸੀ ਨੂੰ ਕੋਈ ਸਰਕਾਰੀ ਫੰਡ ਪ੍ਰਾਪਤ ਨਹੀਂ ਹੁੰਦਾ – ਸਾਡੀ ਸਾਰੀ ਖੋਜ ਸਾਡੇ ਦਾਨ ਕਰਨ ਵਾਲਿਆਂ ਡੋਨਰਜ਼ ਦੁਆਰਾ ਦਿੱਤੀ ਜਾਂਦੀ ਹੈ|

ਸਾਡਾ ਵਿਚਾਰ

ਛਾਤੀ ਦੇ ਕੈਂਸਰ ਦਾ ਅੰਤ|

ਸਾਡਾ ਮਿਸ਼ਨ

ਛਾਤੀ ਦੇ ਕੈਂਸਰ ਦੀ ਖੋਜ ਦੁਆਰਾ ਜਾਨਾਂ ਬਚਾਉਣਾ

 

ਜ਼ਿਆਦਾ ਰੋਗੀਆਂ ਨੂੰ ਜਲਦੀ ਹੀ ਵਧੇਰੇ ਲਾਭ ਹੋਵੇਗਾ ਅਤੇ ਵਧੇਰੇ ਜਾਨਾਂ ਬਚਾਈਆਂ ਜਾ ਸਕਣਗੀਆਂ ਕਿਉਂਕਿ ਵਧੇਰੇ ਖੋਜ ਪੂਰੀ ਹੋ ਗਈ ਹੈ ਅਤੇ ਅਸੀਂ ਨਵੇਕਲੀ ਖੋਜ ਨੂੰ ਫੰਡ ਕਰਦੇ ਹਾਂ ਜੋ ਨਵੇਂ ਵਿਚਾਰਾਂ ਅਤੇ ਸੰਕਲਪਾਂ ਦੀ ਖੋਜ ਕਰਨ ਦੀ ਆਗਿਆ ਦੇਣ ਲਈ ਪਾੜੇ ਨੂੰ ਭਰ ਦਿੰਦੀ ਹੈ| ਇਹ ਖੋਜ ਦੀ ਇਕ ਚੰਗੀ ਧਾਰ ਹੈ ਜੋ ਸਾਨੂੰ ਨਵੇਂ ਅਤੇ ਵੱਖਰੇ ਇਲਾਜ਼ ਵੱਲ ਲੈ ਜਾਂਦੀ ਹੈ|

ਐਂਟੋਇਨ ਅਬੂਗਾਬਰ, ਕੈਂਸਰ ਖੋਜਕਰਤਾ ਅਤੇ ਬੋਰਡ ਚੇਅਰ, ਬ੍ਰੈਸਟ ਕੈਂਸਰ ਸੁਸਾਇਟੀ ਆਫ਼ ਕਨੇਡਾ

 

ਛਾਤੀ ਦੇ ਕੈਂਸਰ ਬਾਰੇ

ਵਿਸ਼ਵ ਸਿਹਤ ਸੰਗਠਨ ਨੇ ਫਰਵਰੀ 2021 ਵਿਚ ਘੋਸ਼ਣਾ ਕੀਤੀ ਸੀ ਕਿ ਛਾਤੀ ਦਾ ਕੈਂਸਰ ਦੁਨੀਆ ਭਰ ਵਿਚ #1 ਕੈਂਸਰ ਹੈ|

8 ਵਿੱਚੋਂ 1 ਔਰਤ ਦੇ ਜੀਵਨ ਕਾਲ ਵਿੱਚ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਹੁੰਦੀ ਹੈ|

ਇਸ ਸਾਲ ਦੌਰਾਨ ਅਨੁਮਾਨ ਲਗਾਇਆ ਗਿਆ ਹੈ:

27,400 ਔਰਤਾਂ ਨੂੰ ਛਾਤੀ ਦੇ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਜਾਵੇਗੀ|

5,100 ਔਰਤਾਂ ਦੀ ਛਾਤੀ ਦੇ ਕੈਂਸਰ ਨਾਲ ਮੌਤ ਹੋਵੇਗੀ|

ਔਸਤਨ ਹਰ ਰੋਜ਼ 75 ਕੈਨੇਡੀਅਨ ਔਰਤਾਂ ਨੂੰ ਛਾਤੀ ਦੇ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਜਾਵੇਗੀ|

ਔਸਤਨ ਹਰ ਰੋਜ਼ 14 ਕੈਨੇਡੀਅਨ ਔਰਤਾਂ ਦੀ ਛਾਤੀ ਦੇ ਕੈਂਸਰ ਨਾਲ ਮੌਤ ਹੋਵੇਗੀ|

240 ਮਰਦਾਂ ਨੂੰ ਛਾਤੀ ਦੇ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਜਾਵੇਗੀ ਅਤੇ 55 ਦੀ ਮੌਤ ਹੋਵੇਗੀ|

ਬਚਾਅ ਦੀਆਂ ਦਰਾਂ ’ਚ ਸੁਧਾਰ:

ਸਾਡੀ ਖੋਜ ਦਾ ਹਿਸਾ ਬਣਨ ਲਈ ਧੰਨਵਾਦ, 1980 ਦੇ ਦਹਾਕੇ ਦੇ ਅੱਧ ਤੋਂ ਛਾਤੀ ਦੇ ਕੈਂਸਰ ਦੀ ਮੌਤ ਦੀ ਦਰ ਘਟਦੀ ਜਾ ਰਹੀ ਹੈ|

5-year cancer survival rate

 

ਸਾਡਾ ਕੰਮ

ਛਾਤੀ ਦੇ ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਸੁਧਾਰ

ਸਾਡੀ ਪਹੁੰਚ ਅਨੁਵਾਦਕ ਹੈ – ਓਨਾਂ ਖੋਜਾਂ ’ਤੇ ਕੇਂਦਰਿਤ ਹੈ ਜੋ ਸਿੱਧੇ ਤੌਰ ’ਤੇ ਮਰੀਜ ਦੀ ਸਿਹਤ ਨੂੰ ਪ੍ਰਭਾਵਤ ਕਰਦੀਆਂ ਹਨ|

 

ਸਾਡੀ ਖੋਜ ਛਾਤੀ ਦੇ ਕੈਂਸਰ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਜੀਵਨ ਨੂੰ ਬਿਹਤਰ ਓਨਕੋਲੋਜੀ ਟਰੀਟਮੈਂਟ, ਅਤੇ ਨਵੇਂ ਨਿਵੇਕਲੇ ਟੈਸਟਾਂ ਦੇ ਵਿਕਾਸ ਦੁਆਰਾ ਦਿਨ ਪ੍ਰਤੀ ਦਿਨ ਸੁਧਾਰ ਰਹੀ ਹੈ – ਇੱਕ ਸਧਾਰਣ ਖੂਨ ਦੀ ਜਾਂਚ ਵਾਂਗ ਜੋ ਛਾਤੀ ਦੇ ਕੈਂਸਰ ਦੀਆਂ ਕੁਝ ਹੋਰ ਕਿਸਮਾਂ ਦੀ ਮੌਜੂਦਗੀ ਦਾ ਪਤਾ ਲਗਾਏਗੀ|

ਸਟੀਕ ਓਨਕੋਲੋਜੀ ਦਾ ਉਦੇਸ਼, ਮਰੀਜ਼ਾਂ ਲਈ ਬਿਹਤਰ ਇਲਾਜ ਪ੍ਰਦਾਨ ਕਰਨਾ ਹੈ| ਸਹੀ ਡਾਇਗਨੋਸਿਸ ਕਰਨਾ, ਕੀਮੋਥੈਰੇਪੀ ਵਰਗੇ ਬੇਲੋੜੇ ਇਲਾਜਾਂ ਤੋਂ ਪਰਹੇਜ਼ ਕਰਨਾ ਅਤੇ ਇਹ ਜਾਣਨਾ ਕਿ ਮਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਇਲਾਜ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰੇਗਾ, ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਵੀਂ ਉਮੀਦ ਦੀ ਪੇਸ਼ਕਸ਼ ਕਰਦਾ ਹੈ|

ਇਹ ਖੇਡ ਨੂੰ ਬਦਲਣ ਵਾਲੀਆਂ ਤਰੱਕੀਆਂ ਹਨ – ਰੋਗ ਦਾ ਛੇਤੀ ਪਤਾ ਲਗਾਉਣ ਲਈ ਨਵੇਂ ਟੈਸਟ ਵਧੇਰੇ ਨਿੱਜੀ ਇਲਾਜਾਂ ਦੇ ਵਿਕਾਸ ਅਤੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਸਲ ਅੰਤਰ ਬਣਾ ਰਹੇ ਹਨ|

ਸਾਡੀ ਖੋਜ ਬਾਰੇ ਹੋਰ ਜਾਣਨ ਲਈ ਇੱਥੇ ਕਲਿੱਕ ਕਰੋ.

ਦਾਨ ਕਰੋ

ਕਿਰਪਾ ਕਰਕੇ ਛਾਤੀ ਦੇ ਕੈਂਸਰ ਦੀ ਖੋਜ ਦੁਆਰਾ ਜਾਨਾਂ ਬਚਾਉਣ ਲਈ ਸਾਡੇ ਮਿਸ਼ਨ ਵਿੱਚ ਸਹਾਇਤਾ ਕਰੋ|

ਦਾਨ ਕਰਨ ਦੇ ਤਰੀਕੇ:

ਓਨਲਾਈਨ ਦਾਨ – ਕ੍ਰੈਡਿਟ ਕਾਰਡ

ਇਕ ਵਾਰੀ ਦਾਨ ਕਰਨ ਲਈ ਜਾਂ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਨਾਲ ਮਹੀਨਾਵਾਰ ਦਾਨ ਸਥਾਪਤ ਕਰਨ ਲਈ, ਕਿਰਪਾ ਕਰਕੇ ਇੱਥੇ ਕਲਿੱਕ ਕਰੋ

ਇੱਕ ਟੈਕਸ ਦੀ ਰਸੀਦ ਆਪਣੇ ਆਪ ਡਾਲਰ 20 ਜਾਂ ਇਸ ਤੋਂ ਵੱਧ ਦੇ ਦਾਨ ਲਈ ਈਮੇਲ ਕੀਤੀ ਜਾਏਗੀ|

ਸਾਨੂੰ ਆਪਣਾ ਦਾਨ ਭੇਜੋ – ਚੈੱਕ

ਚੈੱਕ ਭੇਜਣ ਲਈ (ਨਕਦ ਮੇਲ ਨਾ ਕਰੋ), ਕਿਰਪਾ ਕਰਕੇ ਆਪਣੇ ਲਿਫ਼ਾਫ਼ੇ ਨੂੰ ਇੱਥੇ ਸੰਬੋਧਿਤ ਕਰੋ:

ਬ੍ਰੈਸਟ ਕੈਂਸਰ ਸੁਸਾਇਟੀ ਆਫ ਕਨੇਡਾ

The Breast Cancer Society of Canada
415 Exmouth Street, Unit # 101
Sarnia, ON, N7T 8A4

ਟੈਲੀਫ਼ੋਨ – ਕਰੈਡਿਟ ਕਾਰਡ

ਜੇਕਰ ਤੁਸੀਂ ਆਪਣੇ ਕਰੈਡਿਟ ਕਾਰਡ ਨਾਲ ਦਾਨ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਦਫਤਰ ਨੂੰ ਕਾਲ ਕਰੋ| ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8:30 ਵਜੇ ਤੋਂ ਸ਼ਾਮ 4:00 ਵਜੇ

ਫੋਨ ਟੌਲ ਫ੍ਰੀ: 1-800-567-8767

ਲੋਕਲ: 519-336-0746

ਸੋਸ਼ਲ ਮੀਡੀਆ ’ਤੇ ਫ਼ੋਲੋ ਕਰਨਾ ਨਾ ਭੁਲੋ:

ਫੇਸਬੁੱਕ: breastcancersocietyofcanada
ਟਵਿੱਟਰ: Breast Cancer Soc @bcsc #ResearchMatters
ਇੰਸਟਾਗ੍ਰਾਮ: breastcancersoc

#ResearchMatters